Monday, June 10, 2013

ਪਿਆਰ ਵਿਚ ਇੰਨੀ ਨਿਰਾਸ਼ਾ ਕਿਓ

ਜਿੰਦਗੀ ਜੀਣ ਦਾ ਨਾਮ ਹੈ .ਪਤਾ ਨਹੀ ਕਿਉ ਇਸਤੋਂ ਕੋਈ ਨਿਰਾਸ਼ ਹੋ ਜਾਂਦਾ ਹੈ .ਨਿਰਾਸ਼ਾ ਤੱਕ ਠੀਕ ਹੈ  ਪਰ ਖਤਮ ਕਰਦਿਆਂ ਕਿਸੇ ਦੀ ਰੂਹ ਆਖਿਰ ਕਿਓ  ਨਹੀ ਕੰਬਦੀ .......
                                                ਫ਼ਿਲ੍ਮ ਅਭਿਨੇਤਰੀ ਜੀਆ ਖਾਨ ਦੀ ਖੁਦ੍ਕੁਸੀ ਦੇ ਮਸਲੇ ਤੋਂ ਜੋ ਕੁਝ ਹੁਣ ਤੱਕ ਸਾਹਮਣੇ ਆ ਰਿਹਾ ਉਸ ਅਨੁਸਾਰ ਉਹ ਆਪਣੀ ਜਿੰਦਗੀ ਤੋਂ ਪੂਰੀ ਤਰਾਂ ਨਿਰਾਸ਼ ਹੋ ਚੁੱਕੀ ਸੀ . ਇਸ ਨਿਰਾਸ਼ਾ ਦਾ ਕਾਰਨ ਸੀ ਉਸਨੂੰ ਪਿਆਰ ਵਿਚ ਮਿਲਿਆ ਧੋਖਾ . ਜਿਸ ਇਨਸਾਨ ਨੂੰ ਉਸਨੇ ਜੀ ਜਾਨ  ਨਾਲ ਚਾਹਿਆ ਉਨੇ ਕਦੇ ਉਸਨੂੰ ਸਵੀਕਾਰ ਨਾ ਕੀਤਾ .ਆਪਣਾ ਸਭ ਕੁਝ ਕੁਰਬਾਨ ਕਰਨ ਤੋਂ ਬਾਅਦ ਜਦੋ ਉਹ ਉਸ ਨੂੰ ਪਾ ਨਾ ਸਕੀ ਤਾਂ ਮੌਤ ਨੂੰ ਗਲੇ ਲਗਾਉਣਾ ਉਸਨੂੰ ਆਖਰੀ ਤੇ ਇੱਕੋ ਇੱਕ ਹੱਲ ਲੱਗਾ .ਜੇ ਕੋਈ ਸੋਚਦਾ ਇਹ ਸਿਰਫ ਬੌਲਿਵੁਡ ਜਾਨ ਫਿਲਮਾਂ ਤੱਕ ਹੀ ਸੀਮਤ ਹੈ ਤਾਂ ਗਲਤ ਸੋਚਦਾ ਹੈ .ਪਿਆਰ ਵਿਚ ਹਾਰ ਅੱਜ ਇੱਕ ਖੁਦ੍ਕੁਸੀ ਦਾ ਵੱਡਾ ਕਾਰਨ ਹੈ .
                                         ਹਰ ਹਾਰਨ ਵਾਲਾ ਆਪਣੀ ਜਿੰਦਗੀ ਸਮਾਪਤ ਕਰ ਲੈਂਦਾ ਹੈ ਸਿਰਫ ਇਕ ਅਜਿਹੇ ਇਨਸਾਨ ਲਈ ਜਿਸਨੇ ਉਸਨੂੰ ਕਦੇ ਸਮਝਿਆ ਨਹੀ ਅਪਣਾਇਆ ਨਹੀ. ਉਸ ਲਈ ਕਈ ਅਜਿਹੇ ਇਨਸਾਨਾ ਨੂੰ ਰੋਂਦੇ ਵਿਲਕਦਿਆ ਛੱਡ ਦਿਤਾ ਜੋ ਸਚਮੁਚ ਉਸਨੂੰ ਚਾਹੁੰਦੇ ਸਨ
                                    ਸਭ ਤੋਂ ਵੱਡਾ ਸਵਾਲ ਆਖਿਰ ਕਿਓ ਇਹੋ ਜਿਹੇ ਕੇਸਾਂ ਵਿਚ ਲਗਾਤਾਰ ਵਾਧਾ ਕਿਉਂ ਹੋ ਰਿਹਾ ? ਇਸ ਦਾ ਸਭ ਤੋਂ ਵੱਡਾ ਜੋ ਕਾਰਨ ਨਜਰ ਆਉਂਦਾ ਹੈ ਉਹ ਇਹੋ ਹੈ ਕਿ ਸਾਡੀ ਜਿੰਦਗੀ ਬਹੁਤ ਬਿਜੀ ਹੋ ਚੁੱਕੀ ਹੈ . ਕਿਸੇ ਕੋਲ ਕਿਸੇ ਦੂਜੇ ਦਾ ਦੁਖ ਸੁਖ ਸੁਣਨ ਦਾ ਸਮਾਂ ਹੀ ਨਹੀ ਜਿਸ ਨੂੰ ਅਸੀਂ ਸੁਨਾਣਾ ਚਾਹਨੇ ਹਨ ਉਹ ਸੁਣਦਾ ਨਹੀ . ਇਸ ਵਿਚੋਂ ਨਿਰਾਸ਼ਾ ਉਪਜਦੀ ਹੈ .ਜੋ ਆਤਮਘਾਤੀ ਫੈਸਲੇ ਲੈਣ ਲਾਈ ਮਜਬੂਰ ਕਰਦੀ ਹੈ .
    ਦੂਜਾ ਕਾਰਨ ਤੇ ਇੱਕ ਵੱਡਾ ਕਾਰਨ ਇਹ ਹੈ ਕਿ ਅਸੀਂ ਪਦਾਰਥਵਾਦੀ ਯੁਗ ਵਿਚ ਜੀਅ ਰਹੇ ਹਾਂ . ਇਸ ਵਿਚ ਪਿਆਰ, ਮੁਹਬਤ ,ਵਿਸਵਾਸ ,ਰਿਸ਼ਤੇ -ਨਾਤੇ ਸਭ ਖੁਰ ਰਹੇ ਨੇ . ਸਾਰੇ ਰਿਸ਼ਤੇ ਪੈਸੇ ,ਗਲੇਮਰ ,ਸਟੇਟਸ ਸਿੰਬਲ , ਦੇ ਆਸ ਪਾਸ ਘੁਮ ਰਹੇ ਹਨ . ਇਸ ਅਧਾਰ ਤੇ ਰਿਸ਼ਤੇ ਬਨਾਏ ਜਾਂਦੇ ਨੇ ਜਾਂ ਬਣਾਨ ਦੀ ਕੋਸਿਸ ਹੁੰਦੀ ਹੈ. ਕਚੀਆਂ ਇੱਟਾ ਨਾਲ ਬਣੇ ਇਹ ਰਿਸ਼ਤੇ ਮਹਿਲ ਬਣਨ ਤੋਂ ਪਹਿਲਾ ਹੀ ਟੁੱਟ ਜਾਂਦੇ ਹਨ .
ਅਸਲ ਵਿਚ ਅਸੀਂ ਜੜਾਂ ਤੋਂ ਟੁੱਟ ਚੁਕੇ ਲੋਕ ਹਾਂ .ਸਾਡੇ ਕੋਲ ਆਪਣੇ ਕੰਮਾਂ ਕਰਨ ਦੀ ਪੜਚੋਲ ਕਰਨ ਦਾ ਵੀ ਸਮਾਂ ਨਹੀ ਹੈ .ਗਲਤ ਅਤੇ ਸਹੀ ਵਿਚਲਾ ਫ਼ਰਕ ਏਨਾ ਕੁ ਪਤਲਾ ਹੋ ਗਿਆ ਹੈ ਕਿ ਪਹਿਚਾਣ ਕਰਨੀ ਮੁਸ਼ਕਿਲ ਹੈ .ਸਾਡੇ ਮੂਲ ਸਵਾਲ:- ਜਿੰਦਗੀ ਕੀ ਹੈ ?ਕਿਉਂ ਹੈ? ਕਿਸ ਲਈ ਹੈ ਸਾਡੇ ਤੋਂ ਗਵਾਚ ਚੁੱਕੇ ਹ ." ਮੈਂ "ਤੇ" ਮੇਰੇ "ਦੇ ਚੱਕਰਾਂ ਵਿਚ ਅਸੀਂ  ਜਿੰਦਗੀ ਦੇ ਅਸਲ ਅਰਥ ਗੁਆ ਚੁੱਕੇ ਹਾਂ .ਅੱਜ ਨੌਜਵਾਨਾਂ ਨੂੰ ਸਿਰਫ ਖੁਦ ਲਈ ਜੀਉਣਾ ਸਿਖਾਇਆ ਜਾ ਰਿਹਾ .ਕਿਸੇ ਹੋਰ ਦੀ ਭਲਾਈ ਦੇ ਵਿਚਾਰ ਸਾਡੀਆਂ ਸਿਖਿਆਵਾਂ ਚੋ ਗੁੰਮ  ਹੋ ਰਹੇ ਹਨ . ਨਤੀਜਾ ਜਿਥੇ ਵੀ ਕੋਈ ਖੁਦ ਤੋਂ ਨਿਰਾਸ਼ ਹੁੰਦਾ ਜਿੰਦਗੀ ਸਮਾਪਤ ਕਰ ਰਿਹਾ .ਜਿਸ ਨੂੰ ਮਨਭਾਉਦੀ ਸੈਅ ਹਾਸਿਲ  ਨਹੀ ਹੋ ਰਹੀ ਮਰ ਰਿਹਾ ਹੈ  .
 ਪਿਆਰ ਵੀ ਇਕ ਵਸਤ ਬਣ ਚੁੱਕਾ ਹੈ .ਤੇ ਪਿਆਰ ਸਿਰਫ ਇੱਕੋ ਇੱਕ ਪ੍ਰੇਮੀ ਪ੍ਰੇਮਿਕਾ ਵਾਲਾ ਰਹਿ ਗਿਆ ਬਾਕੀ ਪਿਛੇ ਹੋ ਚੁੱਕੇ ਹਨ .
ਬਾਕੀ ਰਿਸ਼ਤੇ ਦੋਏਮ ਹੋ ਚੁਕੇ ਹਨ . ਸਾਨੂੰ ਸਮਝਨਾ ਪਵੇਗਾ ਕਿ ਇਹੋ ਪਿਆਰ ਸਿਰਫ ਪਿਆਰ ਨਹੀ ਮਨ ਬਾਪ ਦਾ ਪੈਰ ਵੀ ਪਿਆਰ ਹੈ ਤੇ ਭੇਂ ਭਾਈ ਦਾ ਵੀ .ਸਭ ਤੋਂ ਵੱਡੀ ਗੱਲ ਪਿਆਰ ਹਾਸਿਲ ਕਰਨ ਦਾ ਨਹੀ ਅਹਿਸਾਸ ਕਰਨ ਦਾ ਨਾਮ ਹੈ .ਸਿਰਫ ਇੱਕ ਰਿਸ਼ਤੇ ਲਈ ਬਾਕੀਆ ਰਿਸ਼ਤਿਆਂ ਨੂੰ ਅਸਵੀਕਾਰ ਕਰਨਾ ਸਾਡੀ ਭੁੱਲ ਹੈ .ਇਹੋ ਸਿਰਫ ਜਿੰਦਗੀ ਦਾ ਮਕਸਦ ਨਹੀ ਹੈ .
       ਜੇ ਕੋਈ ਅੱਜ ਤੁਹਾਡੀਆਂ ਭਾਵਨਾਵਾ ਨਹੀ ਸਮਝ ਰਿਹਾ ਤਾਂ ਉਹ ਸਾਇਦ  ਤੁਹਾਡੇ ਕਾਬਿਲ ਨਹੀ .ਪਰ ਕੋਈ ਅਜਿਹਾ ਆਵੇਗਾ ਜੋ  ਤੁਹਾਨੂੰ ਸਮਝੇਗਾ . ਸਿਰਫ ਤੁਹਾਡਾ ਹੋਵੇਗਾ .....ਯਾਦ ਰਖੋ ..ਜਿੰਦਗੀ ਬਹੁਤ ਕੀਮਤੀ ਹੈ.....

Sunday, June 3, 2012

ਅੱਜ ਦਾ ਵਿਚਾਰ ਮਿਤੀ 3-6-2012

ਕੁਝ ਸੁਪਨੇ ਸਦਾ ਅਧੂਰੇ ਰਹਿੰਦੇ ਹਨ.ਅਖਾਂ ਵਿਚ ਰੜਕਦੇ ਹੋਏ ਸਦਾ ਸਾਨੂੰ ਇਹ ਅਹਿਸਾਸ ਕਰਵਾਉਦੇ ਰਹਿੰਦੇ ਹਨ ਕਿ ਜਿੰਦਗੀ ਵਿਚ ਕਦੇ ਵੀ ਕਿਸੇ ਨੂੰ ਸਾਰਾ ਕੁਝ ਨਹੀ ਮਿਲਦਾ ....